ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਕਾਨੂੰਨੀ ਪ੍ਰਕ੍ਰਿਆ ਵਿੱਚ ਬਾਰ-ਬਾਰ ਰੁਕਾਵਟ ਪੈਦਾ ਕਰਦੇ ਹੋਏ ਈਡੀ ਵੱਲੋਂ ਦਿੱਤੇ ਸੱਮਨਾ ਤੇ ਜਾਂਚ ਲਈ ਪੇਸ਼ ਨਾ ਹੋਣ ਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਦੇਸ਼ ਦੇ ਰਾਜਨੀਤਿਕ ਇਤਿਹਾਸ ਵਿੱਚ ਅਰਵਿੰਦ ਕੇਜਰੀਵਾਲ ਦਾ ਨਾਂ ਘੁਟਾਲਿਆਂ ਦੇ ਬੇਤਾਜ ਬਾਦਸ਼ਾਹ ਦੇ ਰੂਪ ਵਿੱਚ ਕਾਲੇ ਅੱਖਰਾਂ ਵਿੱਚ ਦਰਜ ਹੋਵੇਗਾ।
ਤਰੁਣ ਚੁੱਘ ਨੇ ਜਾਰੀ ਆਪਣੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਵਾਈ ਤੋਂ ਲੈ ਕੇ ਦਾਰੂ ਤੱਕ, ਸਿੱਖਿਆ ਤੋਂ ਲੈ ਕੇ ਕਲਾਸ ਤੱਕ ਅਤੇ ਮੁਹੱਲਾ ਕਲੀਨਿਕ ਦੇ ਲੈਬ ਟੈਸਟ ਤੱਕ ਵਿਚ ਜੰਮ ਕੇ ਘੁਟਾਲੇ ਕੀਤੇ ਹਨ ਅਤੇ ਜਦੋਂ ਕਾਨੂੰਨੀ ਕਾਰਵਾਈ ਦੇ ਤਹਿਤ ਜਾਂਚ ਏਜੰਸੀਆਂ ਉਹਨਾਂ ਨੂੰ ਸਮਨ ਭੇਜਦੀਆਂ ਹਨ ਤਾਂ ਉਹ ਜਾਂਚ ਵਿੱਚ ਸ਼ਾਮਿਲ ਹੋਣ ਤੋਂ ਬਾਰ-ਬਾਰ ਭੱਜ ਰਹੇ ਹਨ। ਦਿੱਲੀ ਦਾ ਕੋਈ ਵਿਭਾਗ ਅਜਿਹਾ ਨਹੀਂ ਜਿਸ ਨੂੰ ਅਰਵਿੰਦ ਕੇਜਰੀਵਾਲ ਐਂਡ ਕੰਪਨੀ ਨੇ ਠੱਗਿਆ ਨਾ ਹੋਵੇ।